Posts

Showing posts from May, 2018

puranmashi (novel)

                                                      ਪੂਰਨਮਾਸ਼ੀ (ਨਾਵਲ) ਜਸਵੰਤ ਸਿੰਘ ਕੰਵਲ ਭਾਗ-1 ਜੱਟਾ ਤੇਰੀ ਜੂਨ ਬੁਰੀ ਹਲ ਛੱਡਕੇ ਚਰੀ ਨੂੰ ਜਾਣਾ ਮੂੰਹ-ਹਨੇਰੀ ਸਵੇਰ ਭਗਤਾਂ ਦਾ ਸਮਾਂ ਹੁੰਦਾ ਹੈ, ਜਿਸ ਵਿੱਚ ਉਹ ਆਪਣੇ ਆਪ ਨੂੰ ਸਹਿਜ-ਆਤਮਾ ਵਿੱਚ ਜੋੜਦੇ ਹਨ । ਹਾਲੀ ਖੇਤਾਂ ਵਿੱਚ ਜੋਗ ਪਿੱਛੇ, ਆਰਥਿਕ ਹਾਲਤ ਵਿੱਚ ਬੁੱਢੀ ਹੋ ਰਹੀ ਜਿੰਦਗੀ ਨੂੰ ਮਿੱਠੀ ਤੇ ਲੰਮੀ ਹੇਕ ਚ ਗਾ-ਗਾ ਕੇ ਬਚਾਉਂਦੇ ਹਨ । ਏਸੇ ਹੀ ਸਵੇਰ ਵਿੱਚ ਕਈ ਸੁਆਣੀਆਂ ਨੂੰ ਪੀਹ ਕੇ ਡੰਗ ਟਪਾਉਣ ਦਾ ਫਿਕਰ ਪਿਆ ਹੁੰਦਾ ਏ ਤੇ ਉਹਨਾਂ ਦੇ ਜਵਾਨ ਡੌਲੇ ਚੱਕੀ ਪੀਂਹਦੇ, ਗੰਢ ਵਿੱਚੋਂ ਆਟੇ ਦੀ ਲਗਾਤਾਰ ਧਾਰ ਵਗਾ ਦੇਂਦੇ ਹਨ । ਬਹੁਤ ਸੁਆਣੀਆਂ ਚਾਟੀਆਂ ਵਿੱਚ ਮਧਾਣੀਆਂ ਪਾ ਕੇ ਦੁੱਧ ਰਿੜਕਣਾ ਸ਼ੁਰੂ ਕਰ ਦੇਂਦੀਆਂ ਹਨ ।ਪੇਂਡੂ ਜਵਾਨੀ ਮੱਖਣਾ ਵਿੱਚ ਘੁਲ ਕੇ ਲਿਸ਼ਕਦੀ ਹੈ । ਅਮਲੀ ਰਜਾਈਆਂ ਹੇਠ ਊਂਘਦੇ, ਪਾਲੇ ਤੇ ਨਸ਼ੇ ਦੀ ਤੋੜ ਦੇ ਭੰਨੇ ਹੱਡ, 'ਕੱਠੇ ਕਰਨ ਦਾ ਜਤਨ ਕਰਦੇ ਹਨ । ਕੁੱਕੜ ਦੀ ਬਾਂਗ ਸੁਣਕੇ ਉਹ ਰਜਾਈ ਦਾ ਉੱਚਾ ਹੋਇਆ ਲੜ ਦੱਬ ਕੇ ਫਿਰ ਸੌਂ ਜਾਂਦੇ ਹਨ । ਜਿਵੇਂ ਉਹਨਾਂ ਦੀ ਜਿੰਦਗੀ ਵਿੱਚੋਂ ਮੂਲ ਉਤਸ਼ਾਹ ਅਮਲੋਂ ਮੁੱਕ ਗਿਆ ਹੋਵੇ । ਨਵੇਂ ਪਿੰਡ ਦੀ ਨਿਆਂਈ ਵਿੱਚ ਇੱਕ ਖੂ...